ਮਿਸ਼੍ਰਿਤ ਖੇਤੀ ਅਤੇ ਅੱਜ ਦੀ ਪੂੰਜੀਵਾਦੀ ਖੇਤੀ
=====================================
ਅੱਜ ਅਸੀਂ ਚਰਚਾ ਕਰਾਗੇਂ ਕੀ ਕਿਵੇਂ ਮਿਸ਼੍ਰਿਤ ਖੇਤੀ ਪੂੰਜੀਵਾਦੀ ਖੇਤੀ ਤੋਂ ਚੰਗੀ ਹੈ ਮਿਸ਼੍ਰਿਤ ਖੇਤੀ ਪੂੰਜੀਵਾਦੀ ਖੇਤੀ ਤੋਂ ਕਿਸਾਨ ਦੇ ਲਈ ਵੀ ਵੱਧ ਫਾਈਦੇਮੰਦ ਹੈ ਅਤੇ ਉਪਭੋਗਤਾ ਦੇ ਲਈ ਵੀ ਜਿਆਦਾ ਜਿਆਦਾ ਫਾਈਦੇਮੰਦ ਹੈ ਅਸੀਂ ਚਰਚਾ ਕਰਾਗੇਂ ਕਿਯੋੰ ਅਤੇ ਕਿਵੇਂ ਪੂੰਜੀਵਾਦੀ ਖੇਤੀ ਦੇ ਕਾਰਣ ਕਿਸਾਨ ਸਿਰਫ ਅਤੇ ਸਿਰਫ ਸਰਕਾਰ ਅਤੇ ਪੂੰਜੀਵਾਦੀ ਕੰਪਨੀਆਂ ਤੇ ਨਿਰਭਰ ਹੋ ਰਿਹਾ ਹੈ ਅਤੇ ਮਿਸ਼੍ਰਿਤ ਖੇਤੀ ਕਿਸਾਨ ਨੂੰ ਖੁਦਕੁਸ਼ੀ ਤੋਂ ਕਿਵੇਂ ਬਚਾ ਸਕਦੀ ਹੈ ਅਤੇ ਉਪਭੋਗਤਾ ਨੂੰ ਕਿਵੇਂ ਮਿਸ਼੍ਰਿਤ ਖੇਤੀ ਸਹੀ ਕੀਮਤ ਤੇ ਕੇਮੀਕਲ ਤੋਂ ਬਿਨਾ ਉਤਪਾਦਨ ਮਿਲ ਸਕਦਾ ਹੈ |
ਅੱਜ ਕਲ ਜੋ ਪੂੰਜੀਵਾਦੀ ਖੇਤੀ ਕੀਤੀ ਜਾ ਰਹੀ ਹੈ ਜਿਸ ਵਿਚ ਇਕ ਜਗ੍ਹਾ ਤੇ ਸਿਰਫ ਇਕ ਹੀ ਕਿਸਮ ਦੀ ਫ਼ਸਲ ਉਗਾਈ ਜਾਂਦੀ ਹੈ ਜਿਵੇਂ ਪੰਜਾਬ ਵਿੱਚ ਸਿਰਫ ਝੋਨਾ ਅਤੇ ਕਣਕ ਦੀ ਫ਼ਸਲ ਹੀ ਉਗਾਈ ਜਾਂਦੀ ਹੈ ਪੂੰਜੀਵਾਦੀ ਖੇਤੀ ਦਾ ਮੁਖ ਸਿਧਾਂਤ ਹੈ ਕੀ ਕਿਸਾਨ ਅਪਣੀ ਸਾਰੀ ਫ਼ਸਲ ਬਾਜਾਰ ਵਿੱਚ ਬੇਚੇ ਅਤੇ ਅਪਣੀ ਲੋੜ ਦਾ ਸਾਰਾ ਸਮਾਨ ਬਾਜਾਰ ਤੋਂ ਖਰੀਦੇ ਜਿਵੇਂ ਕੀ ਜੇ ਕਿਸਾਨ ਝੋਨਾ ਅਤੇ ਕਣਕ ਵੇਚਦਾ ਹੈ ਤਾਂ ਉਸਨੂੰ ਸਬ੍ਜ਼ੀ ਦਾਲਾਂ ,ਸਰੋਂ ਦਾ ਤੇਲ ,ਮੂਫਲੀ ,ਜਵਾਰ ,ਬਾਜਰਾ ,ਮੱਕੀ ਆਦਿ ਬਾਜਾਰ ਤੋਂ ਖਰੀਦਦਾ ਹੈ ਜਦਕਿ ਮਿਸ਼੍ਰਿਤ ਖੇਤੀ ਵਿੱਚ ਕਿਸਾਨ ਅਪਨੇ ਘਰ ਦੀ ਲੋੜ ਦਾ ਸਮਾਨ ਜਿਵੇਂ ਦਾਲ ਸਬ੍ਜ਼ੀ ਆਦਿ ਖੁਦ ਹੀ ਬੀਜਦਾ ਸੀ ਅਤੇ ਜਿਹੜੀ ਫ਼ਸਲ ਜਿਆਦਾ ਹੁੰਦੀ ਸੀ ਉਹ ਮੰਡੀ ਵਿੱਚ ਬੇਚਦਾ ਸੀ ਇਸ ਕਾਰਣ ਕਿਸਾਨ ਦੀ ਆਰਥਕ ਲੂਟ ਵੀ ਬਹੁਤ ਹੀ ਘਟ ਹੁੰਦੀ ਸੀ
ਪੂੰਜੀਵਾਦੀ ਖੇਤੀ ਵਿੱਚ ਸਾਰੇ ਇਲਾਕੇ ਵਿੱਚ ਇਕ ਹੀ ਫ਼ਸਲ ਹੋਣ ਦੇ ਕਾਰਣ ਜੇ ਫ਼ਸਲ ਨੂੰ ਕੋਈ ਬਿਮਾਰੀ ਲਗਦੀ ਹੈ ਤਾਂ ਉਹ ਸਾਰੇ ਇਲਾਕੇ ਦੀ ਫ਼ਸਲ ਵਿੱਚ ਇਕਦਮ ਫੈਲ ਜਾਂਦੀ ਹੈ| ਜਿਵੇਂ ਬਠਿੰਡਾ ਦੇ ਜਿਆਦਾਤਰ ਕਿਸਾਨ ਕਪਾਹ ਦੀ ਫ਼ਸਲ ਬੀਜਦੇ ਹਨ , ਜਦੋ ਵੀ ਕਪਾਹ ਦੀ ਫ਼ਸਲ ਵਿੱਚ ਕੋਈ ਬਿਮਾਰੀ ਜਿਵੇਂ ਅਮੇਰਿਕਨ ਸੁੰਡੀ ਪੈਂਦੀ ਹੈ ਤਾਂ ਸਾਰੀ ਕਪਾਹ ਦੀ ਫ਼ਸਲ ਬਰਬਾਦ ਹੋ ਜਾਂਦੀ ਹੈ ਅਤੇ ਕਿਸਾਨ ਨੂੰ ਮਜਬੂਰੀ ਵਿੱਚ ਖੁਦਕੁਸ਼ੀ ਕਰਨੀ ਪੈਂਦੀ ਹੈ | ਇਸ ਦੇ ਉਲਟ ਮਿਸ਼੍ਰਿਤ ਖੇਤੀ ਵਿੱਚ ਕਿਓਂਕਿ ਇਕ ਇਲਾਕੇ ਵਿੱਚ ਅਲਗ ਅਲਗ ਫ਼ਸਲ ਹੁੰਦੀ ਹੈ ਜੇ ਕਿਸੀ ਇਕ ਫ਼ਸਲ ਵਿੱਚ ਕੋਈ ਕੁਦਰਤੀ ਬਿਮਾਰੀ ਦੇ ਕਾਰਣ ਫ਼ਸਲ ਖਰਾਬ ਹੋ ਜਾਂਦੀ ਸੀ ਤਾਂ ਬਾਕੀ ਫ਼ਸਲ ਬਚ ਜਾਂਦੀ ਸੀ | ਇਸ ਦੇ ਇਲਾਵਾ ਮਿਸ਼੍ਰਿਤ ਖੇਤੀ ਵਿੱਚ ਕਿਸੀ ਬਿਮਾਰੀ ਨੂੰ ਫੈਲਨ ਵਿੱਚ ਇਕ ਕੁਦਰਤੀ ਅੜਚਨ ਹੁੰਦੀ ਸੀ ਜਿਵੇਂ ਕਪਾਹ ਦੀ ਫ਼ਸਲ ਵਿੱਚ ਜੇ ਕੀਤੇ ਸੁੰਡੀ ਪੈ ਗਈ ਤਾਂ ਉਹ ਉਸ ਖੇਤ ਤਕ ਹੀ ਸੀਮਿਤ ਰਹਿੰਦੀ ਸੀ ਉਸ ਦੇ ਨਾਲ ਵਾਲੇ ਖੇਤ ਵਿੱਚ ਕੋਈ ਹੋਰ ਫ਼ਸਲ ਹੋਣ ਦੇ ਕਾਰਣ ਉਸ ਬਿਮਾਰੀ ਨੂੰ ਫੈਲਨ ਦੇ ਲਈ ਕੋਈ ਸਾਧਨ ਨਹੀ ਮਿਲਦਾ ਸੀ ਪਰ ਅੱਜ ਕਲ ਦੀ ਪੂੰਜੀਵਾਦੀ ਖੇਤੀ ਵਿੱਚ ਜੇ ਕਿਸੀ ਇਕ ਖੇਤ ਵਿੱਚ ਕੋਈ ਬਿਮਾਰੀ ਪੈ ਗਈ ਤਾਂ ਉਹ ਸਾਰੇ ਇਲਾਕੇ ਵਿੱਚ ਤੁਰੰਤ ਹੀ ਫੈਲ ਜਾਂਦੀ ਹੈ ਉਸ ਦੇ ਨਾਲ ਵਾਲੇ ਖੇਤ ਵਿੱਚ ਕੋਈ ਹੋਰ ਫ਼ਸਲ ਨਾ ਹੋਣ ਦੇ ਕਾਰਣ ਬਿਮਾਰੀ ਨੂੰ ਫੈਲਨ ਵਿੱਚ ਬਹੁਤ ਹੀ ਮਦਦ ਮਿਲਦੀ ਹੈ ਮਿਸ਼੍ਰਿਤ ਖੇਤੀ ਇਸ ਕਿਸਮ ਤੋਂ ਬਿਮਾਰੀਆਂ ਤੋਂ ਕਿਸਾਨ ਦੀ ਸੁਰਖਿਆ ਕਰ ਸਕਦੀ ਹੈ ।
ਦੂਸਰਾ ਜੇ ਪੂੰਜੀਵਾਦੀ ਖੇਤੀ ਵਿੱਚ ਇਕ ਫ਼ਸਲ ਦੀ ਸਹੀ ਕੀਮਤ ਨਹੀ ਮਿਲਦੀ ਤਾਂ ਕਿਸਾਨ ਬਰਬਾਦ ਹੋ ਜਾਂਦਾ ਹੈ ਜਿਵੇਂ ਕੀ ਜਦੋ ਵੀ ਕਿਸਾਨ ਆਲੂ ਦੀ ਖੇਤੀ ਕਰਦਾ ਹੈ ਤਾਂ ਜੇ ਉਸ ਸਾਲ ਆਲੂ ਦੀ ਪੈਦਾਵਾਰ ਬਹੁਤ ਜਿਆਦਾ ਹੋ ਜਾਂਦੀ ਹੈ ਤਾਂ ਕੀਮਤ ਇਕ ਦਮ ਹੀ ਘਟ ਹੋ ਜਾਂਦੀ ਹੈ ਅਤੇ ਕਿਸਾਨ ਨੂੰ ਆਲੂ ਦੀ ਲਾਗਤ ਨਹੀ ਮਿਲਦੀ |ਜੇ ਕਿਸਾਨ ਮਿਸ਼੍ਰਿਤ ਖੇਤੀ ਵਿੱਚ ਕਈ ਫਸਲਾਂ ਉਗਾਉਂਦਾ ਹੈ ਤਾਂ ਜੇ ਕਿਸੀ ਇਕ ਫ਼ਸਲ ਦੇ ਕੀਮਤ ਗਿਰ ਜਾਏ ਤਾਂ ਵੀ ਦੂਜੀ ਫ਼ਸਲ ਦੀ ਯੋਗ ਕੀਮਤ ਕਿਸਾਨ ਨੂੰ ਮਿਲ ਜਾਂਦੀ ਸੀ ਇਹ ਇਕ ਤਰਾਂ ਦਾ ਫ਼ਸਲ ਦਾ ਬੀਮਾ ਸੀ
ਤੀਜਾ ਮਿਸ਼੍ਰਿਤ ਖੇਤੀ ਵਿੱਚ ਸਾਰਾ ਸਾਲ ਕੁਝ ਨਾ ਕੁਝ ਹੁੰਦਾ ਰਹਿੰਦਾ ਸੀ ਇਸ ਕਾਰਣ ਕਿਸਾਨ ਨੂੰ ਲਗਾਤਾਰ ਆਮਦਨ ਹੁੰਦੀ ਰਹਿੰਦੀ ਸੀ ਪਰ ਅੱਜ ਕਲ ਦੀ ਪੂੰਜੀਵਾਦੀ ਖੇਤੀ ਵਿੱਚ ਕਿਸਾਨ ਸਾਲ ਵਿੱਚ ਸਿਰਫ ਇਕ ਜਾ ਦੋ ਫਸਲਾਂ ਬੀਜਦਾ ਹੈ ਜਿਸ ਕਾਰਣ ਕਿਸਾਨ ਨੂੰ ਲਗਾਤਾਰ ਆਮਦਨ ਨਹੀ ਹੁੰਦੀ ਪੂੰਜੀਵਾਦੀ ਖੇਤੀ ਵਿੱਚ ਕਿਸਾਨ ਨੂੰ ਅਪਨੇ ਖਰਚ ਦੇ ਲਈ ਕਰਜ਼ਾ ਲੈਣਾ ਪੈਂਦਾ ਹੈ |ਮਿਸ਼੍ਰਿਤ ਖੇਤੀ ਵਿੱਚ ਲਗਾਤਾਰ ਆਮਦਨ ਦੇ ਕਾਰਣ ਕਿਸਾਨ ਕਵੀ ਵੀ ਕਰਜ਼ੇ ਦੇ ਬੋਝ ਹੇਠਾਂ ਨਹੀ ਰਹਿੰਦਾ ਸੀ |
ਚੋਥਾ ਅੱਜ ਕਲ ਦੀ ਪੂੰਜੀਵਾਦੀ ਖੇਤੀ ਵਿੱਚ ਸਾਰੇ ਕਿਸਾਨਾਂ ਦੀ ਫ਼ਸਲ ਸਾਲ ਵਿੱਚ ਸਿਰਫ ਦੋ ਬਾਰ ਆਉਂਦੀ ਹੈ ਜਿਵੇਂ ਕਿ ਪੰਜਾਬ ਹਰਿਆਣਾ ਵਿੱਚ ਜਿਆਦਾਤਰ ਕਿਸਾਨ ਕਣਕ ਅਤੇ ਝੋਨਾ ਦੋ ਹੀ ਫਸਲਾਂ ਬੀਜਦੇ ਹਨ ਅਤੇ ਤਕਰੀਬਨ ਸਾਰੀ ਕਣਕ ਅਪ੍ਰੈਲ ਵਿੱਚ ਅਤੇ ਝੋਨਾ ਅਕਤੂਬਰ ਵਿੱਚ ਆਉਂਦਾ ਹੈ ਅਤੇ ਬਿਜਾਈ ਵੀ ਤਕਰੀਬਨ ਦੋ ਮਹੀਨੇ ਚਲਦੀ ਹੈ ਜਿਸ ਕਾਰਣ ਖੇਤੀ ਦੇ ਲਈ ਮਜਦੂਰਾਂ ਦੀ ਘਾਟ ਹੋ ਜਾਂਦੀ ਹੈ | ਮਜਦੂਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਕਿਸਾਨ ਨੂੰ ਬਹੁਤ ਸਾਰੀ ਮਹਿੰਗੀ ਮਸ਼ੀਨਰੀ ਦੀ ਜਰੂਰਤ ਪੈਂਦੀ ਹੈ ਜਿਵੇਂ ਟ੍ਰੈਕਟਰ ,combine ਆਦਿ | ਮਸ਼ੀਨਰੀ ਖ਼ਰੀਦਨ ਲਈ ਕਿਸਾਨ ਨੂੰ ਬਹੁਤ ਸਾਰਾ ਕਰਜ਼ ਲੇਣਾ ਪੈਂਦਾ ਹੈ | ਇਸ ਮਸ਼ੀਨਰੀ ਦੀ repair ,spare parts , ਆਦਿ ਵਿੱਚ ਬਹੁਤ ਖਰਚ ਕਰਨਾ ਪੈਂਦਾ ਹੈ | ਇਸ ਕਾਰਣ ਖੇਤੀ ਬਾੜੀ ਅੱਜਕਲ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ | ਪਹਿਲਾਂ ਸਾਡੇ ਪੁਰਖੇ ਮਿਸ਼੍ਰਿਤ ਖੇਤੀ ਕਰते ਸਨ | ਸਾਰਾ ਸਾਲ ਖੇਤ ਵਿੱਚ ਕਦੇ ਮਜਦੂਰਾਂ ਦੀ ਘਾਟ ਨਹੀ ਹੁੰਦੀ ਸੀ | ਕਿਸਾਨਾਂ ਨੂੰ ਇਸ ਕਰਕੇ ਮਹਿੰਗੀ ਮਸ਼ੀਨਰੀ ਖਰੀਦਣੀ ਨਹੀ ਸੀ ਪੈਂਦੀ ਅਤੇ ਕਿਸਾਨ ਕਰਜ਼ ਤੋਂ ਬਚਿਯਾ ਰਹਿਦਾਂ ਸੀ | ਮਜਦੂਰਾਂ ਨੂੰ ਵੀ ਸਾਰਾ ਸਾਲ ਕੰਮ ਮਿਲਦਾ ਰਹਿੰਦਾ ਸੀ | ਪਰ ਅੱਜ ਕਲ ਦੀ ਪੂੰਜੀਵਾਦੀ ਖੇਤੀ ਵਿੱਚ ਮਜਦੂਰਾਂ ਨੂੰ ਸਾਲ ਵਿੱਚ ਸਿਰਫ ਮੁਸ਼ਕਲ ਨਾਲ ਚਾਰ ਪੰਜ ਮਹੀਨੇ ਹੀ ਕੰਮ ਮਿਲਦਾ ਹੈ , ਮਜਬੂਰੀ ਵਿਚ ਖੇਤ ਮਜਦੂਰ ਨੂੰ ਪਿੰਡਾਂ ਤੋ ਹਿਜਰਤ ਕਰਨੀ ਪੈਂਦੀ ਹੈ ਤੇ ਇਹ ਖੇਤ ਮਜਦੂਰ ਕਿਸੇ ਸਹਿਰ ਵਿੱਚ ਕਿਸੇ ਗੰਦੀ ਬਸਤੀ ਵਿੱਚ ਆਪਣੀ ਜਿੰਦਗੀ ਬਹੁਤ ਹੀ ਦੁੱਖ ਵਿੱਚ ਗੁਜਾਰਦੇ ਹਨ | ਜੇ ਅਸੀਂ ਮਿਸ਼੍ਰਿਤ ਖੇਤੀ ਦੇ ਵਲ ਮੁੜ ਵਾਪਸੀ ਕਰ ਲਾਯਿਏ ਤਾਂ ਖੇਤ ਮਜਦੂਰਾਂ ਨੂੰ ਸਾਰਾ ਸਾਲ ਆਪਣੇ ਪਿੰਡ ਵਿੱਚ ਹੀ ਮਜਦੂਰੀ ਮਿਲ ਸਕਦੀ ਹੈ | ਅਤੇ ਉਹਨਾ ਦੇ ਆਪਣੇ ਪਿੰਡ ਵਿੱਚ ਉਹ੍ਨਾਦੀ ਜਿੰਦਗੀ ਆਰਾਮ ਨਾਲ ਲੰਘ ਸਕਦੀ ਹੈ |
ਪੰਜਵਾਂ ਅੱਜ ਕਲ ਦੀ ਪੂੰਜੀਵਾਦੀ ਖੇਤੀ ਵਿੱਚ ਕਿਸਾਨ ਸਾਲ ਸਿਰਫ ਇਕ ਯਾ ਦੋ ਫ਼ਸਲਾਂ ਬੀਜਦਾ ਹੈ ਅਤੇ ਲਗਾਤਾਰ ਕਈ ਸਾਲਾਂ ਤਕ ਉਹੀ ਫ਼ਸਲ ਬੀਜਦਾ ਹੈ ਜਿਵੇਂ ਪੰਜਾਬ ਹਰਿਆਣਾ ਵਿੱਚ ਕਿਸਾਨ ਕਣਕ ਅਤੇ ਝੋਨਾ ਦੀ ਫ਼ਸਲ ਲਗਾਤਾਰ ਕਈ ਸਾਲਾਂ ਤੋਂ ਬੀਜ ਰਿਹਾ ਹੈ | ਲਗਾਤਾਰ ਇਕ ਹੀ ਫ਼ਸਲ ਬੀਜਣ ਦੇ ਕਾਰਣ ਧਰਤੀ ਵਿੱਚ ਫ਼ਸਲ ਦੇ ਲਈ ਜਰੂਰੀ ਤਤਾਂ ਦੀ ਘਾਟ ਹੋਣ ਲਗਦੀ ਹੈ ਜਿਸਨੂੰ ਪੂਰਾ ਕਰਨ ਦੇ ਲਈ ਕਿਸਾਨ ਮਹਿੰਗੇ ਕੇਮੀਕਲ ਜਿਵੇਂ ਯੂਰੀਆ , ਆਦਿ ਦਾ ਪ੍ਰਯੋਗ ਕਰਦਾ ਹੈ | ਲਗਾਤਾਰ ਯੂਰੀਆ ਆਦਿ ਕੇਮੀਕਲ ਪਾਉਣ ਨਾਲ ਹੌਲੀ ਹੌਲੀ ਧਰਤੀ ਦੀ ਉਪਜਾਊ ਸਕਤੀ ਘਟ ਹੋਣ ਲਗਦੀ ਹੈ ਅਤੇ ਲਗਾਤਾਰ ਯੂਰੀਆ ਆਦਿ ਕੇਮੀਕਲਾਂ ਦੀ ਮਿਕਦਾਰ ਵੀ ਵਧਾਉਣੀ ਪੈਂਦੀ ਹੈ | ਜਿਸ ਕਾਰਣ ਕਿਸਾਨ ਦੀ ਲਾਗਤ ਵਧ ਜਾਂਦੀ ਹੈ | ਇਸ ਦੇ ਉਲਟ ਮਿਸ਼੍ਰਿਤ ਖੇਤੀ ਵਿੱਚ ਕਿਸਾਨ ਇਕ ਸਮੇਂ ਵਿੱਚ ਅਲਗ ਅਲਗ ਫ਼ਸਲਾਂ ਬੀਜਦਾ ਹੈ | ਜਿਸ ਕਾਰਣ ਕਿਸਾਨ ਹਰ ਸਾਲ ਖੇਤ ਵਿੱਚ ਪਿਛਲੇ ਸਾਲ ਤੋਂ ਅਲਗ ਫ਼ਸਲ ਦੀ ਬੀਜਾਈ ਕਰੇਗਾ | ਇਸ ਕਾਰਣ ਖੇਤ ਵਿੱਚ ਉਪਜਾਊ ਸਕਤੀ ਬਣੀ ਰਹਿੰਦੀ ਹੈ ਅਤੇ ਕਿਸਾਨ ਨੂੰ ਮਹਿੰਗੇ ਕੇਮੀਕਲਾਂ ਅਤੇ HYBREED ਬੀਜਾਂ ਆਦਿ ਦੀ ਵਰਤੋਂ ਨਹੀ ਪੈਂਦੀ ਜਿਸ ਕਾਰਣ ਕਿਸਾਨ ਦਾ ਪੈਸਾ ਵੀ ਬਚਦਾ ਹੈ ਅਤੇ ਖੇਤ ਵੀ ਬਚਦਾ ਹੈ | ਖੇਤੀ ਵਿੱਚ ਕਈ ਫਸਲਾਂ ਇਕ ਦੂਜੇ ਦੇ ਪੂਰਕ ਵੀ ਹੁੰਦੀਆਂ ਹਨ | ਮਿਸ਼੍ਰਿਤ ਖੇਤੀ ਵਿੱਚ ਕਿਸਾਨ ਇਹਜੀਆਂ ਫ਼ਸਲਾਂ ਵੀ ਬੀਜ ਸਕਦਾ ਹੈ |
ਅਤੇ ਅਖੀਰ ਵਿੱਚ ਅਸੀਂ ਜਾਣਨ ਦੀ ਕੋਸ਼ਿਸ਼ ਕਰਾੰਗੇੰ ਕਿ ਕੀ ਕਿਸਾਨ ਨੇ ਮਿਸ਼੍ਰਿਤ ਖੇਤੀ ਨੂੰ ਛਡ ਕੇ ਅੱਜ ਕਲ ਦੀ ਪੂੰਜੀਵਾਦੀ ਖੇਤੀ ਕਰਨਾ ਕਿਓਂ ਸ਼ੁਰੂ ਕਰ ਦਿਤਾ | ਇਸ ਦਾ ਸਭ ਤੋਂ ਬੜਾ ਕਾਰਣ ਹੈ ਸਰਕਾਰ ਦ੍ਵਾਰਾ ਦਿਤਾ ਜਾਣ ਬਾਲੀ MINIMUM SUPPORT PRICE (MSP) | MSP ਕਿਸਾਨ ਨੂੰ ਕਿਸੀ ਇਕ ਹੀ ਫ਼ਸਲ ਲਗਾਤਾਰ ਬੀਜਣ ਲਈ ਮਜਬੂਰ ਕਰਦਾ ਹੈ | ਜਿਵੇਂ ਪੰਜਾਬ ਵਿੱਚ ਸਿਰਫ ਕਣਕ ਅਤੇ ਝੋਨਾ ਦੇ MSP ਹੋਣ ਦੇ ਕਾਰਣ ਕਿਸਾਨ ਨੂੰ ਕਣਕ ਅਤੇ ਝੋਨਾ ਬੀਜਣ ਲਈ ਮਜਬੂਰ ਹੋਣਾ ਪੈਦਾਂ ਹੈ | ਅਤੇ ਕਿਸੀ ਹੋਰ ਫ਼ਸਲ ਦੀ ਸਰਕਾਰ ਰਾਂਹੀ ਖ਼ਰੀਦ ਨਾ ਹੋਣ ਦੇ ਕਾਰਣ ਕਿਸਾਨ ਲਗਾਤਾਰ ਬਾਰ ਬਾਰ ਉਹੀ ਫ਼ਸਲ ਬੀਜਦਾ ਹੈ | ਕਿਸਾਨ ਨੂੰ ਇਹ ਸਮਝਣ ਦੀ ਲੋੜ ਹੈ ਕਿ MSP ਸਰਕਾਰ ਕਿਸਾਨਾਂ ਨੂੰ ਨਹੀ ਬਲਕਿ ਪੂੰਜੀਵਾਦੀ ਕੰਪਨੀਆਂ ਨੂੰ ਦਿੰਦੀ ਹੈ ਤਾਂਕਿ ਕਿਸਾਨ ਮਿਸ਼੍ਰਿਤ ਖੇਤੀ ਤੋਂ ਦੂਰ ਰਹੇ ਅਤੇ ਕਿਸਾਨ ਨੂੰ ਖਾਦ ,ਬੀਜ , ਆਦਿ ਬਾਜਾਰ ਤੋਂ ਖਰੀਦਨੇ ਪੈਣ | ਸਰਕਾਰ ਜੇਕਰ ਕਿਸਾਨਾਂ ਦੀ ਭਲਾਈ ਚਾਉਂਦੀ ਹੈ ਤਾਂ ਉਹ ਸਾਰੀਆਂ ਫਸਲਾਂ ਦਾ MSP ਤੈਅ ਕਰੇ ਅਤੇ ਸਾਰੀਆਂ ਫਸਲਾਂ ਦੀ ਖ਼ਰੀਦ ਨੂੰ ਯਕੀਨੀ ਬਣਾਏ ਤਾਕਿ ਕਿਸਾਨ ਮਿਸ਼੍ਰਿਤ ਖੇਤੀ ਦੇ ਬਲ ਬਧ ਸਕੇ |
ਕਿਸਾਨ ਭਰਾਵੋ ਕਦੇ ਤੋਹਨੇ ਸੋਚਿਆ ਹੈ ਤੁਹਾਡੇ ਪੁਰਖੇ ਮਿਸ਼੍ਰਿਤ ਖੇਤੀ ਕਰਦੇ ਸੀ ਉਹਨਾ ਤੇ ਨਾ ਤਾਂ ਕਰਜ਼ ਸੀ , ਨਾ ਹੀ ਉਹ ਬੀਮਾਰ ਸੀ , ਨਾ ਹੀ ਉਹਨਾਂ ਕਦੇ ਆਤਮਹਤਿਆ ਕੀਤੀ ਨਾ ਹੀ ਉਹਨਾਂ ਨੂ ਖੇਤ ਛਡ ਕੇ ਸਹਿਰਾਂ ਅਤੇ ਵਿਦੇਸ਼ਾਂ ਵਿੱਚ ਭਜਣਾ ਪਿਯਾ | ਅੱਜ ਕਲ ਦੇ ਕਿਸਾਨ ਨੂੰ ਸਸਤਾ ਕਰਜ਼ ਵੀ ਮਿਲਦਾ ਹੈ , MSP ਵੀ ਮਿਲਦੀ ਹੈ , ਖਾਦ ਤੇ ਸਬਸਿਡੀ ਵੀ ਮਿਲਦੀ ਹੈ ਪਰ ਫੇਰ ਵੀ ਕਿਸਾਨ ਆਤਮ ਹਤਿਆ ਤੇ ਮਜਬੂਰ ਅਤੇ ਕਰਜ਼ ਦੇ ਬੋਝ ਥਲੇ ਦਾਬਿਯਾ ਕਿਓਂ ਹੈ | ਕਿਸਾਨ ਭਰਾਵੋ ਜਦੋ ਵੀ ਬੈੰਕ ਟ੍ਰੈਕਟਰ ਆਦਿ ਤੇ ਘਟ ਵਿਆਜ ਲੇੰਦਾ ਹੈ ਅਤੇ ਸਰਕਾਰ SUBSIDY ਦੇਂਦੀ ਹੈ ਤਾਂ ਉਹ ਕਿਸਾਨ ਦੇ ਲਈ ਨਹੀ ਬਲਕਿ ਟ੍ਰੈਕਟਰ ਕੰਪਨੀਆਂ ਦੇ ਲਈ ਹੁੰਦੀ ਹੈ | ਜਦੋ ਵੀ ਸਰਕਾਰ ਯੂਰੀਆ ਆਦਿ ਤੇ SUBSIDY ਦਿੰਦੀ ਹੈ ਤਾਂ ਉਹ ਕਿਸਾਨਾਂ ਦੇ ਲਈ ਨਹੀ ਉਹ ਸਬਸਿਡੀ ਯੂਰੀਆ ਕੰਪਨੀਆਂ ਦੇ ਲਈ ਹੈ | ਸਰਕਾਰ ਕਦੇ ਵੀ ਬੱਲਦ ਖ਼ਰੀਦਨ ਲਈ ਜਾ , ਜੈਵਿਕ ਖੇਤੀ ਲਈ ਸਬਸਿਡੀ ਕਿਓਂ ਨਹੀ ਦਿੰਦੀ | ਤਹਾਨੂੰ ਇਸ ਗਲ ਨੂੰ ਸਮਝਨਾ ਪਵੇਗਾ | ਤਹਾਨੂੰ ਮਿਸ਼੍ਰਿਤ ਖੇਤੀ ਦੇ ਵੱਲ ਮੁਡਨਾ ਪਵੇਗਾ,ਖੇਤੀ ਦੀ ਲਾਗਤ ਘਟ ਕਰਨੀ ਪਵੇगी , ਅਪਣੀ ਉਪਜ ਸਿੱਧਾ ਉਪਭੋਗਤਾ ਤਕ ਪਹੁੰਚਾਣੀ ਪਵੇगी ਅਤੇ ਪੂੰਜੀਵਾਦੀ ਵਿਚੋਲਿਯਾਂ ਨੂੰ ਖਤਮ ਕਰਨਾ ਪਵੇਗਾ |ਨਹੀ ਤਾਂ ਖੇਤੀ ਛਡ ਕੇ ਸਹਿਰ ਵਿੱਚ ਮਜਦੂਰੀ ਕਰਨੀ ਪਵੇगी | ਪੂੰਜੀਵਾਦੀ ਵਿਚੋਲਿਆਂ ਨੂੰ ਖਤਮ ਕਰਣ ਦੇ ਲਈ ਸਵਦੇਸ਼ੀ ਅਰਥ ਵਿਵ੍ਸ਼ਥਾ ਫਿਰ ਤੋਂ ਪੁਨਰਜੀਵਿਤ ਹੋ ਰਹੀ ਹੈ | ਜਿਸਦਾ ਜਿਕਰ ਆਪਣੇ ਆਉਣ ਬਾਲੇ ਲੇਖਾਂ ਵਿੱਚ ਕਰਾਂਗੇ |

टिप्पणियाँ
एक टिप्पणी भेजें